Send the following on WhatsApp
Continue to Chat----- *ਸਾਹਸ* ----- "ਆਤਮ ਹੱਤਿਆ ਹੀ ਠੀਕ ਹੈ। ਇਸ ਜੀਵਨ ਦਾ ਅੰਤ। ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਮੈਨੂੰ ਗੱਡੀ ਦੇ ਹੇਠਾਂ ਹੀ ਆ ਜਾਣਾ ਚਾਹੀਦਾ ਹੈ।" ਪੂਜਾ ਦੁਖੀ ਹੋਈ ਆਪਣੇ ਮਨ ਵਿੱਚ ਬੋਲਦੀ ਤੁਰੀ ਜਾ ਰਹੀ ਸੀ। ਗੁਰਦੁਆਰੇ ਦੇ ਬੂਹੇ ਅੱਗੇ ਪੈਰ ਅਟੱਕ ਗਏ। ਉਸਨੂੰ ਆਪਣਾ ਆਪ ਸੁੰਨ ਜਿਹਾ ਜਪਿਆ। ਜਿਵੇ ਉਹ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹੋਵੇ। "ਹੈ! ਏਨੀ ਵੱਡੀ ਕੁਰਬਾਨੀ !" ਅਚਨਚੇਤ ਹੀ ਉਹਦੇ ਮੂੰਹ ਵਿਚੋ ਨਿਕਲਿਆ । ਉਹ ਗੁਰਦੁਆਰੇ ਦੇ ਅੰਦਰ ਚਲੀ ਗਈ । ਭਾਈ ਸਾਹਿਬ ਗੁਰਦੁਆਰੇ ਵਿੱਚ ਕਥਾ ਕਰ ਰਹੇ ਸਨ। ਗੁਰੂ ਗੋਬਿੰਦ ਸਿੰਘ ਮੱਖਮਲੀ ਵਿਛੌਣਿਆ ਦੀ ਥਾਂ ਮਾਛੀਵਾੜੇ ਵਿਚ ਕੰਢਿਆ ਤੇ ਸਤੇ ਹੋਏ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣਵਾ ਦਿੱਤੇ। ਪਰ ਉਨ੍ਹਾਂ ਸੀ ਤਕ ਨਾ ਕੀਤੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ । ਪਰ ਗੁਰੂ ਜੀ ਨੇ ਇਹ ਹੀ ਕਿਹਾ ਸੀ "ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ।" ਇਹ ਸ਼ਬਦ ਸੁਣਕੇ ਪੂਜਾ ਦਾ ਆਪਾ ਹਲੂਣਿਆ ਗਿਆ। ਮੈਂ ਛੋਟੇ-ਛੋਟੇ ਦੁਖਾਂ ਤੋ ਤੰਗ ਆ ਕੇ ਆਤਮਹੱਤਿਆ ਲੲੀ ਜਾ ਰਹੀ ਸੀ। ਉਹ ਕਿੰਨੇ ਮਹਾਨ ਹਨ ਜਿਨ੍ਹਾਂ ਦੇਸ਼-ਧਰਮ ਖਾਤਰ ਕੁਰਬਾਨੀ ਦਿੱਤੀ । ਮੈਂ ਇਕ ਅੋਰਤ ਹਾਂ, ਮੈਂ ਵੀ ਆਪਣੇ ਹੱਕਾਂ ਖਾਤਰ ਜ਼ਰੂਰ ਲੜਾਂਗੀ। ਪੂਜਾ ਹੁਣ ਆਪਣੇ ਘਰ ਦੇ ਰਸਤੇ ਮੂੰਹ ਤੇ ਅਨੋਖੀ ਚਮਕ ਲਈ ਤੇਜ਼ ਕਦਮ ਚਲ ਰਹੀ ਸੀ। *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/sahas/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046