Send the following on WhatsApp
Continue to Chat----- *ਬੰਦੇ ਦਾ ਸਿਰ* ----- ਅਸੀਂ ਤੀਜੀ ਜਾਂ ਚੌਥੀ ਚ ਪੜ੍ਹਦੇ ਸੀ ਸ਼ਾਇਦ ਉਦੋਂ ! ਮੇਰੇ ਨਾਲ ਸਾਡੇ ਪਿੰਡ ਦਾ ਤਰਖਾਣਾਂ ਦਾ ਮੁੰਡਾ ਸੀ ਤੇ ਅਸੀਂ ਦੁਪਹਿਰ ਨੂੰ ਦੋਨੋ ਜਣੇ ਬਾਹਰ ਛੱਪੜ ਦੇ ਉੱਪਰ ਪਿੱਪਲ਼ ਨਾਲ ਪਾਈ ਪੀਂਘ ਝੂਟਣ ਚਲੇ ਗਏ ! ਪਿੱਪਲ਼ ਦੇ ਦੁਆਲੇ ਇਕ ਚੌਂਤੜਾ ਬਣਾਇਆਂ ਹੋਇਆ ਸੀ ਤੇ ਅਸੀਂ ਉਹਦੇ ਉੱਪਰ ਖੇਡਣ ਲੱਗ ਪਏ ! ਕੁਦਰਤੀ ਸਾਡੀ ਨਿਗਾਹ ਉੱਪਰ ਨੂੰ ਪਈ ਤੇ ਉੱਥੇ ਇਕ ਬੰਦੇ ਦਾ ਸਿਰ ਲਟਕਿਆ ਹੋਇਆ ਲੱਗਿਆ ! ਮੈ ਜਦੋਂ ਉਹਨੂੰ ਉਂਗਲ ਕਰਕੇ ਉਪਰ ਨੂੰ ਦਿਖਾਇਆ ਤੇ ਪੁਛਿਆ ਔਹ ਕੀ ਹੈ ? ਉਹਨੇ ਵੀ ਉਹੀ ਕਿਹਾ ਕਿ ਬੰਦੇ ਦਾ ਸਿਰ ਹੈ ! ਅਸੀਂ ਦੋਨੋ ਜਣੇ ਚੀਕਾਂ ਮਾਰਦੇ ਪਿੰਡ ਨੂੰ ਭੱਜ ਲਏ ! ਛੱਪੜ ਦੇ ਦੂਜੇ ਪਾਸੇ ਪਿੰਡ ਦੇ ਸਿਵੇ ਸੀ ! ਪਿੰਡ ਜਾ ਕੇ ਦੁਹਾਈ ਚੱਕਤੀ ਕਿ ਪਿੱਪਲ਼ ਨਾਲ ਬੰਦੇ ਦਾ ਸਿਰ ਲਟਕਦਾ ! ਇਕ ਤੋਂ ਦੂਜੇ ਨੂੰ ਸਾਰਾ ਪਿੰਡ ਦੱਸਣ ਲੱਗ ਪਿਆ ਤੇ ਸਾਰੇ ਪਿੰਡ ਦੀਆਂ ਜ਼ਨਾਨੀਆਂ ਬੰਦੇ ਪਿੱਪਲ਼ ਥੱਲੇ ਜਾ ਕੇ ਬੰਦੇ ਦਾ ਸਿਰ ਲੱਭਣ ! ਉੱਥੇ ਕੋਈ ਕਹਿ ਦੇਵੇ ਹੈਗਾ ਕੋਈ ਕਹੇ ਐਵੇਂ ਭਕਾਈ ਮਾਰਦੇ ! ਦੋ ਦਿਨ ਪਿੰਡ ਚ ਏਹੀ ਸ਼ੋਰ ਸ਼ਰਾਬਾ ਚੱਲਦਾ ਰਿਹਾ ! ਦੂਜੇ ਦਿਨ ਮੇਰੀ ਮਾਂ ਨੇ ਮੈਨੂੰ ਬਾਹੋਂ ਫੜਿਆ ਤੇ ਨਾਲ ਲੈ ਕੇ ਤੁਰ ਪਈ ! ਪਿੱਪਲ਼ ਥੱਲੇ ਲਿਜਾ ਕੇ ਖੜਾ ਕਰਤਾ ਕਹਿੰਦੀ ਦਿਖਾ ਕਿੱਥੇ ਹੈ ? ਪਹਿਲਾਂ ਤਾਂ ਮੈਨੂੰ ਚੇਤੇ ਨ ਆਵੇ ਕਿ ਕਿਹੜੇ ਡਾਲੇ ਨਾਲ ਸੀ ਪਰ ਫੇਰ ਪਤਿਆਂ ਵਿਚੀਂ ਲੱਭ ਲੱਭ ਕੇ ਇਕ ਜੋੜ ਵੱਲ ਉੰਗਲ ਕੀਤੀ ਕਿ ਔਹ ਦੇਖ ! ਮਾਂ ਨੇ ਇਕ ਮਾਰੀ ਕਹਿੰਦੀ ਸਾਰੇ ਪਿੰਡ ਨੂੰ ਵਖਤ ਪਾ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/banda-da-sir/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046