Send the following on WhatsApp
Continue to Chat----- *ਟੀਕੇ* ----- ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਸਟਰ ਹਰਨੇਕ ਸਕੂਲ ਗੇੜਾ ਮਾਰਨ ਗਿਆ ਤਾਂ ਉਸਨੂੰ ਦਫਤਰ ਦੇ ਪਿਛਲੇ ਪਾਸੇ ਕਿਸੇ ਦੇ ਬੈਠੇ ਹੋਣ ਦੀ ਭਿਣਕ ਪਈ ਅਤੇ ਜਦੋਂ ਉਸ ਨੇ ਦੱਬੇ ਪੈਰੀਂ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਕੰਧ ਨਾਲ ਲੇਟੇ ਹੋਏ ਇੱਕ- ਦੂਜੇ ਦੀਆਂ ਬਾਹਾਂ ਵਿੱਚ ਬੜੀ ਬੇਦਰਦੀ ਨਾਲ ਸਰਿੰਜਾਂ ਲਾਈ ਜਾ ਰਹੇ ਸੀ । ਗੌਰ ਨਾਲ ਦੇਖਣ ਤੇ ਹਰਨੇਕ ਦੇ ਹੋਸ਼ ਉੱਡ ਗਏ ਕਿ ਇਹ ਤਾਂ ਬਬਲੂ ਅਤੇ ਜੀਤਾ ਨੇ, ਜੋ ਕੁਝ-ਕੁ ਸਾਲ ਪਹਿਲਾਂ ਹੀ ਉਸ ਕੋਲ ਪੜ੍ਹਦੇ ਸਨ । ਉਸ ਦੀਆਂ ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਦੋਵੇਂ ਹੋਣਹਾਰ ਬੱਚੇ ਇਸ ਕੁਰਾਹੇ ਕਿੰਝ ਪੈ ਸਕਦੇ ਐ। ਅੱਗੋਂ ਉਹ ਵੀ ਹੱਥ ਜੋੜ ਕੇ ਕਹਿਣ ਲੱਗੇ , " ਸਰ ਜੀ!! ਸਾਨੂੰ ਮਾਫ ਕਰ ਦੇਓ, ਅਸੀਂ ਮੁੜ ਕੇ ਨਹੀਂ ਏਹੋ ਜੀ ਕੋਈ ਗਲਤੀ ਕਰਦੈ " " ਓਏ ਪੁੱਤਰੋ !! ਤੁਸੀਂ ਤਾਂ ਟੀਕੇ ਲੱਗਣ ਆਲੇ ਦਿਨ ਸਕੂਲ ਨਹੀਂ ਸੀ ਆਉਂਦੇ , ਜੇ ਕਿਤੇ ਆ ਵੀ ਜਾਂਦੇ ਸੀ ਤਾਂ ਡਰਦੇ ਮਾਰੇ ਕੰਧ ਟੱਪ ਕੇ ਭੱਜ ਜਾਂਦੇ ਸੀ, ਹੁਣ ਤੁਸੀਂ ਐਨੇ ਬੇਖ਼ੌਫ਼ ਕਿਵੇਂ ਹੋ ਗਏ ? " ਹਰਨੇਕ ਅਤੀਤ ਚੇਤੇ ਕਰਦਿਆਂ ਬੋਲਿਆ । " ਸਰ ਜੀ !! ਤੁਹਾਨੂੰ ਤਾਂ ਪਤੈ ਈ ਐ, ਅਸੀ ਪੜ੍ਹਨ 'ਚ ਕਿੰਨੇ ਹੁਸ਼ਿਆਰ ਸਾਂ, ਪੜ੍ਹਾਈ ਪੂਰੀ ਹੋਣ ਮਗਰੋਂ ਅਸੀਂ ਸਰਕਾਰ ਅੱਗੇ ਰੁਜ਼ਗਾਰ ਲਈ ਬਹੁਤ ਤਰਲੇ ਕੀਤੇ , ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ " ਬਬਲੂ ਨੇ ਭਾਵਕ ਹੁੰਦਿਆਂ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/teeke/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046