Send the following on WhatsApp
Continue to Chat----- *ਕਲਜੁਗ* ----- ਬਿਰਤਾਂਤ ਨੰਬਰ ਇੱਕ... ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ! ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜੀ.. ਕੋਲ ਹੀ ਵੀਲ-ਚੇਅਰ ਤੇ ਬੈਠੀ ਤਰਲੇ ਲੈਂਦੀ ਹੋਈ ਮਾਂ ਰਿਸ਼ਤੇਦਾਰੀ ਅਤੇ ਆਂਢ-ਗੁਆਂਢ ਨੂੰ ਰੋ-ਰੋ ਆਖ ਰਹੀ ਸੀ ਕੇ ਲੋਕੋ ਜੇ ਕਿਸੇ ਨੂੰ ਬੱਦ-ਦੁਆ ਦੇਣੀ ਹੋਵੇ ਤਾਂ ਬਸ ਏਨਾ ਆਖ ਦਿਓ..ਕੇ ਜਾ ਰੱਬ ਤੈਨੂੰ ਮਾਪਿਆਂ ਦੀਆਂਮੜੀਆਂ ਫਰੋਲ ਫਰੋਲ ਪੈਸੇ ਲੱਭਦੀ ਲਾਲਚੀ ਔਲਾਦ ਦੇ ਦੇਵੇ"...ਥੋਡਾ ਬਦਲਾ ਆਪਣੇ ਆਪ ਪੂਰਾ ਹੋ ਜੂ ਬਿਰਤਾਂਤ ਨੰਬਰ ਦੋ... ਦੋਵੇਂ ਮਾਵਾਂ ਧੀਆਂ ਦੁੱਖ ਸੁਖ ਫਰੋਲਦੀਆਂ ਹਸਪਤਾਲ ਵਿਚੋਂ ਨਿੱਕਲੀਆਂ ਤੇ ਬਾਹਰ ਅੱਡੇ ਤੇ ਆਣ ਖਲੋਤੀਆਂ.. ਧੀ ਨੇ ਦਵਾਈਆਂ ਵਾਲਾ ਬੈਗ ਮਾਂ ਨੂੰ ਫੜਾਇਆ ਤੇ ਨਾਲ ਹੀ ਉਸਨੂੰ ਵੀਹਾਂ ਦਾ ਨੋਟ ਫੜਾਉਂਦੀ ਹੋਈ ਆਖਣ ਲੱਗੀ "ਆ ਲੈ ਫੜ ਰੱਖ ਲੈ ਕਿਰਾਏ ਜੋਗੇ" ਮਾਂ ਅੱਗੋਂ ਮਨਾਂ ਕਰਦੀ ਹੋਈ ਆਖਣ ਲੱਗੀ ਕੇ ਮੈਂ ਤੇ ਥੋੜੀ ਵਾਟ ਤੱਕ ਹੀ ਜਾਣਾ..ਤੁਰ ਕੇ ਵੀ ਚਲੀ ਜਾਊਂ..ਤੂੰ ਰੱਖ ਲੈ..ਤੇਰੇ ਅਗਲਿਆਂ ਦਾ ਪਿੰਡ ਤਾਂ ਹੈ ਵੀ ਇਥੋਂ ਵਾਹਵਾ ਦੂਰ..ਤੈਨੂੰ ਤੇ ਆਟੋ ਦਾ ਕਿਰਾਇਆ ਵੀ ਦੇਣਾ ਪਊ.. ਧੀ ਨੇ ਉਸਨੂੰ ਆਪਣੇ ਬਟੂਏ ਵਿਚ ਕਿਰਾਏ ਜੋਗੇ ਬਚਾ ਕੇ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/kalugug/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046